ਸੀਟੀ ਯੂਨੀਵਰਸਿਟੀ ਵਿੱਚ ਨੈਨੀ ਪਰੋਗਰਾਮ ਸ਼ੁਰੂ

Posted on

ਹੁਣ ਆਸਾਨੀ ਨਾਲ ਮਿਲ ਸਕਣਗੀਆਂ ਵਿਦੇਸ਼ਾਂ ਵਿੱਚ ਸੁਰਖਿਅਤ ਨੌਕਰੀਆਂ

ਲੁਧਿਆਣਾ: 27 ਅਗਸਤ 2018: (ਪੰਜਾਬ ਸਕਰੀਨ ਨਿਊਜ਼ ਸਰਵਿਸ)::

ਮਹਿੰਗਾਈ ਅਤੇ ਬੇਰੋਜ਼ਗਾਰੀ ਨੇ ਜਿੰਦਗੀ ਬੇਹੱਦ ਮੁਸ਼ਕਿਲ ਬਣਾ ਦਿੱਤੀ ਹੈ। ਪੜ ਲਿਖ ਕੇ ਵੀ ਚੰਗੀ ਕਮਾਈ ਵਾਲੀ ਨੌਕਰੀ ਇੱਕ ਸੁਪਨੇ ਵਾਂਗ ਲੱਗਦੀ ਹੈ। ਅਜਿਹੀ ਹਾਲਤ ਵਿੱਚ ਕਰਜ਼ਿਆਂ ਮਾਰੇ ਕਮਜ਼ੋਰ ਆਰਥਿਕ ਪਰਿਵਾਰ ਵਿਦੇਸ਼ਾਂ ਵੱਲ ਜਾਣ ਦੀ ਗੱਲ ਸੋਚਦੇ ਹਨ। ਪਰ ਇਹ ਸੁਪਨਾ ਲੱਗਦਾ ਤਾਂ ਬਹੁਤ ਰੰਗੀਨ ਹੈ ਪਰ ਹੁੰਦਾ ਹੈ ਬਦ ਆ ਖਤਰਿਆਂ ਭਰਿਆ। ਜਾਅਲੀ ਕਿਸਮ ਦੇ ਏਜੰਟ ਕਈ ਵਾਰ ਵਿਦੇਸ਼ ਜਾਨ ਦ ਇੱਛੁਕ ਨੂੰ ਅੱਧ ਵਿਚਾਲੇ ਹੀ ਕਿਧਰੇ ਛੱਡ ਦੇਂਦੇ ਹਨ ਅਤੇ ਕਦੇ ਪੂਰੇ ਦਾ ਪੂਰਾ ਜਹਾਜ਼ ਹੀ ਡੁੱਬ ਜਾਂਦਾ ਹੈ। ਇਹਨਾਂ ਨਾਜ਼ੁਕ ਹਾਲਤਾਂ ਵਿੱਚ ਸੀ ਟੀ ਯੂਨੀਵਰਸਿਟੀ ਲਿਆਈ ਹੈ ਇੱਕ ਵਿਸ਼ੇਸ਼ ਯੋਜਨਾ ਵਾਲਾ ਕੋਰਸ। 

ਇਸ ਕੋਰਸ ਲਈ ਸਮਾਂ ਲੱਗੇਗਏ ਇੱਕ ਸਾਲ ਅਤੇ ਖਰਚਾ ਆਵੇਗਾ ਇੱਕ ਲੱਖ ਵਹਿ ਹਜ਼ਾਰ ਰੁਪਏ। ਉਸਤੋਂ ਬਾਅਦ ਵਿਦੇਸ਼ਾਂ ਵਿੱਚ ਨੌਕਰੀ ਪੱਕੀ ਜਿਸ ਵਿੱਚ ਕੋਈ ਖਤਰਾ ਨਹੀਂ ਹੋਵੇਗਾ। ਅਸਲ ਵਿੱਚ ਇਸ ਯੋਜਨਾ ਨਿਕਲੀ ਹੈ ਛੋਟੇ ਪਰਿਵਾਰਾਂ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਵਿੱਚੋਂ। ਦੋਨੋ ਪਤੀ ਪਤਨੀ ਕੰਮ ਤੇ ਜਾਂਦੇ ਹਨ ਅਤੇ ਮਗਰੋਂ ਬੱਚਿਆਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੁੰਦਾ। ਉੱਥੇ ਸਾਰੇ ਲੋਕ ਬੱਚਿਆਂ ਦੀ ਦਾਦੀ ਨਾਨੀ ਵੀ ਨਹੀਂ ਲਿਜਾ ਸਕਦੇ। ਇਸ ਲਈ ਇਹ ਨਵੀਂ ਕਿਸਮ ਦੀਆਂ ਨੌਕਰੀਆਂ ਰੋਜ਼ਗਾਰ ਦੇ ਬਹੁਤ ਸਾਰੇ ਮੌਕੇ ਦੇਣਗੀਆਂ ਖਾਸ ਕਰ ਕੁੜੀਆਂ ਅਤੇ ਔਰਤਾਂ ਲਈ। 

ਆਪਣੇ ਬੱਚਿਆ ਦੀ ਦੇਖਭਾਲ ਲਈ ਵਿਸ਼ਵ ਭਰ ਵਿੱਚ ਨੈਨੀਸ ਦੀ ਡਿਮਾਂਡ ਵਧੱਦੀ ਜਾ ਰਹੀ ਹੈ, ਇਸ ਦੇ ਚਲਦੇ ਸੀਟੀ ਯੂਨੀਵਰਸਿਟੀ ਵਿਖੇ ਇੰਟਰਨੈਸ਼ਨਲ ਨੈਨੀ ਪ੍ਰੋਫੈਸ਼ਨਲ ਪ੍ਰੋਗਰਾਮ ਸ਼ੁਰੂ ਕੀਤਾ ਗਿਆ।

ਇਸ ਮੌਕੇ ’ਤੇ ਸੀਟੀ ਯੂਨੀਵਰਸਿਟੀ ਦੇ ਚਾਂਸਲਰ ਸ. ਚਰਨਜੀਤ ਸਿੰਘ ਚੰਨੀ, ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ, ਵਾਇਸ ਚਾਂਸਲਰ ਡਾ. ਹਰਸ਼ ਸਦਾਵਰਤੀ, ਰਜਿਸਟਰਾਰ ਡਾ. ਜਗਤਾਰ ਸਿੰਘ ਧਿਮਾਨ, ਡੀਨ ਅਕਾਦਮੀ ਡਾ. ਗੁਰਵਿੰਦਰ ਸਿੰਘ ਬਖ਼ਸ਼ੀ, ਡੀਨ ਸਟੂਡੈਂਟਸ ਅਫੇਅਰ ਸੁੱਖਮਿੰਦਰ ਸਿੰਘ ਗਰੇਵਾਲ, ਜੇਐਮਏ ਦੇ ਪ੍ਰਧਾਨ ਏਹਸਾਨੁਲ ਹੱਕ ਅਤੇ ਵਿਭਾਗਾਂ ਦੇ ਮੁੱਖੀ ਮੌਜੂਦ ਸਨ। ਸੀਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਧੰਨਵਾਦ ਕੀਤਾ ਅਤੇ ਪੱਤਰਕਾਰਾਂ ਨਾਲ ਕੋਰਸ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਸ ਸਿੱਖਿਆ ਤੋਂ ਬਾਅਦ ਵਿਦਿਆਰਥੀ ਵਿਦੇਸ਼ ਵਿੱਚ ਆਪਣਾ ਭਵਿੱਖ ਉੱਜਵਲ ਬਣਾ ਸਕਦੇ ਹਨ।

ਆਈਐਨਪੀਪੀ ਦੀ ਮਾਹਰ ਨੀਨਾ ਕੌਲ ਨੇ ਕਿਹਾ ਕਿ ਸੀਟੀ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੂੰ ਕਿਤਾਬੀ ਸਿੱਖਿਆ ਦੇ ਨਾਲ ਨਾਲ ਪ੍ਰੈਕਟੀਕਲ ਸਿੱਖਿਆ ਵੀ ਮੁਹੱਈਆ ਕਰਵਾਈ ਜਾਵੇਗੀ। ਵਿਦਿਆਰਥੀਆਂ ਨੂੰ ਬੱਚਿਆ ਨੂੰ ਤਿਆਰ ਕਰਨਾ, ਬੱਚਿਆ ਨੂੰ ਖਾਣਾ ਖਵਾਉਣਾ, ਬੱਚਿਆ ਨੂੰ ਡਰਾਇਵਿੰਗ,  ਸਵਿਮਿੰਗ ਅਤੇ ਕਈ ਹੋਰ ਕੰਮਾਂ ਲਈ ਤਿਆਰ ਕੀਤਾ ਜਾਵੇਗਾ।

ਸੀਟੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜਗਤਾਰ ਸਿੰਘ ਧਿਮਾਨ ਨੇ ਕਿਹਾ ਕਿ ਸੀਟੀ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਇੰਡਸਟ੍ਰੀ ਦੀ ਡਿਮਾਂਡ ਦੇ ਮੁਤਾਬਕ ਤਿਆਰ ਕਰਦਾ ਹੈ ਅਤੇ ਇਸ ਸਬੰਧ ਵਿੱਚ ਕੀਤੇ ਅੰਤਰਰਾਸ਼ਟਰੀ ਕਰਾਰ ਬਹੁਤ ਸਹਾਇਕ ਹੋਣਗੇ।

ਸੀਟੀ ਯੂਨੀਵਰਸਿਟੀ ਦੇ ਚਾਂਸਲਰ ਸ. ਚਰਨਜੀਤ ਸਿੰਘ ਚੰਨੀ ਨੇ ਆਪਣੇ ਜੀਵਨ ’ਤੇ ਆਧਾਰਿਤ ਫ਼ਿਲਮ ਦਿਖਾਈ ਅਤੇ ਆਪਣੇ ਜੀਵਨ ਦੀ ਕਥਾ ਸੁਣਾਈ। ਸੀਟੀ ਯੂਨੀਵਰਸਿਟੀ ਵਿਖੇ ਇੰਟਰਨੈਸ਼ਨਲ ਨੈਨੀ ਪਰੋਫੈਸ਼ਨਲ ਪਰੋਗਰਾਮ ਸ਼ੁਰੂ